ਫ਼ਿਲੌਰ ਵਿਖੇ ਮਾਵਾਂ-ਧੀਆਂ ਦੀ ਲਲਕਾਰ ਮੁਹਿੰਮ ਦੌਰਾਨ ਇੱਕਜੁੱਟ ਹੋਈਆਂ ਮਹਿਲਾਵਾਂ!
ਪਿਛਲੇ 10 ਸਾਲਾਂ ਤੋਂ ਨਸ਼ਾ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਘੁਣ ਵਾਂਗ ਖਾ ਰਿਹਾ ਹੈ, ਨਸ਼ਿਆਂ ਨਾਲ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਹਨ, ਜਿਸਦੀ ਜ਼ਿੰਮੇਵਾਰ ਦੂਜਿਆਂ 'ਤੇ ਦੋਸ਼ ਮੜ੍ਹਨ ਵਾਲੀ ਕਾਂਗਰਸ ਅਤੇ ਗੁਰੂ ਦੋਖੀ ਸਰਕਾਰ ਹੈ!
ਅੱਜ ਨਸ਼ੇ ਦੇ ਮੁੱਦੇ 'ਤੇ ਸਾਂਸਦ ਬੀਬਾ ਹਰਸਿਮਰਤ ਕੌਰ ਜੀ ਬਾਦਲ ਦੇ ਨਾਲ਼ ਮਾਵਾਂ-ਧੀਆਂ ਲਲਕਾਰ ਮੁਹਿੰਮ ਦੇ ਅਗਲੇ ਪੜਾਅ ਦੌਰਾਨ ਫ਼ਿਲੌਰ ਵਿਖੇ ਮਹਿਲਾਵਾਂ ਨੇ ਗੁਰੂ ਦੋਖੀ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ।
ਇਸ ਮੌਕੇ ਹਲਕਾ ਇੰਚਾਰਜ ਸ. ਬਲਦੇਵ ਸਿੰਘ ਖਹਿਰਾ ਦੀ ਅਗਵਾਈ ਹੇਠ ਵੱਡੀ ਤਾਦਾਦ ਵਿੱਚ ਪਹੁੰਚੀਆਂ ਮਾਵਾਂ-ਧੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ।
