ਅੱਜ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਗੁਰੂ ਸਾਹਿਬ ਨੇ ਅਪਾਰ ਕ੍ਰਿਪਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਇਸ ਸਦੀਵੀਂ ਸਾਂਝ ਨੂੰ ਹੋਰ ਮਜ਼ਬੂਤੀ ਦੀ ਅਸੀਸ ਬਖ਼ਸ਼ਿਸ਼ ਕੀਤੀ ਹੈ। ਇਸ ਲਈ ਮੈਂ ਗੁਰੂ ਸਾਹਿਬ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦਾ ਹਾਂ।
ਅਕਾਲੀ-ਭਾਜਪਾ ਦਾ ਇਹ ਗੱਠਜੋੜ ਗਵਾਹ ਹੈ ਉਸ ਸਮੇਂ ਦਾ, ਜਦੋਂ ਅਕਾਲੀ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਪੰਜਾਬ ਨੇ ਖੁਸ਼ਹਾਲੀ ਦਾ ਦੌਰ ਹੰਢਾਇਆ ਸੀ। ਪੰਜਾਬ ਦੀ ਭਲਾਈ ਪ੍ਰਤੀ ਇਸ ਗੱਠਜੋੜ ਦੀ ਸੋਚ, ਸੰਕਲਪ ਅਤੇ ਦ੍ਰਿੜ ਇਰਾਦੇ 2027 ਵਿੱਚ ਮੁੜ ਉਹੀ ਤਰੱਕੀ ਅਤੇ ਵਿਕਾਸਸ਼ੀਲ ਦੌਰ ਵਾਪਸ ਲੈ ਕੇ ਆਉਣਗੇ।
ਮੈਂ ਇਹ ਯਕੀਨ ਨਾਲ਼ ਕਹਿ ਸਕਦਾ ਹਾਂ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣਨ ‘ਤੇ ਵਿਕਾਸ ਅਤੇ ਬੁਲੰਦੀਆਂ ਦੇ ਸਿਖ਼ਰ ਅਤੇ ਅਟੁੱਟ ਭਾਈਚਾਰਕ ਸਾਂਝ ਵਾਲਾ ਸਮਾਂ ਦੇਖੇਗਾ। ਇਸ ਨੂੰ ਹਕੀਕਤ ਬਣਾਉਣ ਲਈ ਅਸੀਂ ਦਿਲੋਂ ਵਚਨਬੱਧ ਹਾਂ।
ਮੈਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ , ਸਤਿਕਾਰਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ, ਭਾਜਪਾ ਪ੍ਰਧਾਨ ਸ਼੍ਰੀ ਨਿਤਿਨ ਨਬੀਨ ਅਤੇ ਸਮੂਹ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨੂੰ ਗੱਠਜੋੜ ਦੀ ਦਿਲੋਂ ਮੁਬਾਰਕਬਾਦ ਦਿੰਦਾ ਹਾਂ।
ਨਹੁੰ-ਮਾਸ ਦੇ ਰਿਸ਼ਤੇ ਦੀ ਸਾਂਝ ਹੁੰਦੀ ਹੈ ਸਦੀਵੀਂ - ਸੁਖਬੀਰ ਸਿੰਘ ਬਾਦਲ
ਨਹੁੰ-ਮਾਸ ਦੇ ਰਿਸ਼ਤੇ ਦੀ ਸਾਂਝ ਹੁੰਦੀ ਹੈ ਸਦੀਵੀਂ - ਸੁਖਬੀਰ ਸਿੰਘ ਬਾਦਲ
ਨਹੁੰ-ਮਾਸ ਦੇ ਰਿਸ਼ਤੇ ਦੀ ਸਾਂਝ ਹੁੰਦੀ ਹੈ ਸਦੀਵੀਂ - ਸੁਖਬੀਰ ਸਿੰਘ ਬਾਦਲ